....ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . .
....ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....
....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ....
....ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ....
....ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ....
....ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ...
....ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ....
....ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ....
....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....
Comments
Post a Comment