ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ...
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ.............
Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ.......
Comments
Post a Comment