Skip to main content

Featured

अपने हसीन होंठों को

अपने हसीन होंठों को किसी परदे में छुपा लिया करो, हम गुस्ताख लोग हैं नज़रों से चूम लिया करते हैं...
Home » Punjabi Shayari » ਤੈਨੂੰ ਰੱਬ ਕਿਹਣ ਤੋਂ ਡਰਦੇ ਹਾਂ

ਤੈਨੂੰ ਰੱਬ ਕਿਹਣ ਤੋਂ ਡਰਦੇ ਹਾਂ



ਅਸੀਂ ਬੇਕਦਰਾਂ ਦੀ ਦੁਨੀਆ ਵਿਚ,
.... ਪੈਗਾਮ ਕਿਹਣ ਤੋਂ ਡਰਦੇ ਹਾਂ |
ਬਦਨਾਮ ਨਾ ਕਿਧਰੇ ਹੋ ਜਾਵੇਂ,
....ਤੇਰਾ ਨਾਮ ਕਿਹਣ ਤੋਂ ਡਰਦੇ ਹਾਂ |

ਅਲਫਾਜ਼ ਮੇਰੇ ਰੁਕ ਜਾਂਦੇ ਨੇ,
....ਸੀਨੇ ਚੋਂ ਉਠ ਕੇ ਬੁੱਲੀਆਂ ਤੇ |
ਤੁਸੀਂ ਰੂਹ ਮੇਰੀ ਦਾ ਹਿੱਸਾ ਹੋ,
....ਸ਼ਰੇਆਮ ਕਿਹਣ ਤੋਂ ਡਰਦੇ ਆਂ |

ਜੇ ਦਿਲ ਮੇਰੇ ਵਿਚ ਆ ਹੀ ਗਏ,
....ਫਿਰ ਇਕ-ਦੋ ਦਿਨ ਲਈ ਰੁਕ ਜਾਵੋ |
ਸਾਨੂੰ ਛੱਡ ਕੇ ਨਾ ਕਿਤੇ ਤੁਰ ਜਾਣਾ,
....ਮਿਹਮਾਨ ਕਿਹਣ ਤੋਂ ਡਰਦੇ ਹਾਂ |

ਜੱਗ ਸਾਰਾ ਜਿਸ ਨੂੰ ਰੱਬ ਕਿਹੰਦਾ,
....ਅੱਜ ਤੱਕ ਕਿਸੇ ਨੂਂ ਮਿਲਿਆ ਨਹੀਂ |
ਅਸੀਂ ਏਸੇ ਗੱਲ ਦੇ ਮਾਰੇ ਹੀ,
....ਤੈਨੂੰ ਰੱਬ ਕਿਹਣ ਤੋਂ ਡਰਦੇ ਹਾਂ..|
....ਤੈਨੂੰ ਰੱਬ ਕਿਹਣ ਤੋਂ ਡਰਦੇ ਹਾਂ

Comments